ਪਿਛਲੇ ਕੁਝ ਸਮੇਂ ਤੋਂ ਸਿਹਤ ਪ੍ਰਤੀ ਲੋਕ ਕਾਫੀ ਸੁਚੇਤ ਹੋ ਗਏ ਹਨ। ਇਸ ਸਿਲਸਿਲੇ 'ਚ ਗ੍ਰੀਨ ਟੀ ਪੀਣ ਵਾਲਿਆਂ ਦੀ ਗਿਣਤੀ 'ਚ ਅਚਾਨਕ ਵਾਧਾ ਹੋਇਆ ਹੈ। ਕੁਝ ਲੋਕਾਂ ਦਾ ਦਾਅਵਾ ਹੈ ਕਿ ਇਸ ਦੇ ਸੇਵਨ ਨਾਲ ਕੈਂਸਰ ਦਾ ਖਤਰਾ ਘੱਟ ਜਾਂਦਾ ਹੈ। ਕੁਝ ਦਾ ਕਹਿਣਾ ਕਿ ਇਹ ਹਾਈਪਰ ਟੈਂਸ਼ਨ 'ਚ ਲਾਭਦਾਇਕ ਹੈ ਅਤੇ ਕੁਝ ਦਾ ਕਹਿਣੈ ਕਿ ਇਸ ਦੇ ਰੋਜ਼ਾਨਾ ਸੇਵਨ ਨਾਲ ਡਾਇਬਟੀਜ਼ ਦੀ ਸਮੱਸਿਆ 'ਚ ਫਾਇਦਾ ਮਿਲਦਾ ਹੈ। ਜੇਕਰ ਇਨ੍ਹਾਂ ਸਾਰੇ ਦਾਅਵਿਆਂ ਨੂੰ ਇਕ ਪਾਸੇ ਕਰ ਦਿੱਤਾ ਜਾਵੇ ਤਾਂ ਇਕ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਗ੍ਰੀਨ ਟੀ ਭਾਰ ਘਟਾਉਣ 'ਚ ਵਾਕਈ ਫਾਇਦੇਮੰਦ ਹੈ?
ਇਸ ਗੱਲ 'ਚ ਤਾਂ ਕੋਈ ਦੋ ਰਾਏ ਨਹੀਂ ਕਿ ਗ੍ਰੀਨ ਟੀ ਪੀਣਾ, ਕੌਫੀ ਪੀਣ ਦੀ ਤੁਲਨਾ 'ਚ ਕਾਫੀ ਫਾਇਦੇਮੰਦ ਹੈ, ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਸ 'ਚ ਲੋੜੀਂਦੀ ਮਾਤਰਾ 'ਚ ਐਂਟੀ-ਆਕਸੀਡੈਂਟ ਹੁੰਦੇ ਹਨ।
ਗ੍ਰੀਨ ਟੀ ਤੋਂ ਮਿਲਣ ਵਾਲੇ ਤੱਤ
ਗ੍ਰੀਨ ਟੀ 'ਚ ਵਿਟਾਮਿਨ ਏ, ਬੀ, ਸੀ, ਡੀ, ਅਤੇ ਐੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਸੈਲੇਨੀਅਮ, ਕ੍ਰੋਮੀਅਮ, ਜ਼ਿੰਕ, ਕੈਫੀਨ ਅਤੇ ਮੈਗਨੀਜ਼ ਵੀ ਲੋੜੀਂਦੀ ਮਾਤਰਾ 'ਚ ਹੁੰਦੇ ਹਨ। ਇਸ 'ਚ ਈ.ਜੀ.ਸੀ.ਜੀ. ਨਾਮੀ ਇਕ ਤੱਤ ਪਾਇਆ ਜਾਂਦਾ ਹੈ।
ਸਾਡਾ ਸਰੀਰ ਕੁਦਰਤੀ ਰੂਪ 'ਚ ਤਾਪਮਾਨ 'ਚ ਵਾਧਾ ਕਰਦਾ ਹੈ। ਇਹ ਤਾਪ ਮੈਟਾਬੋਲਿਜ਼ਮ ਦੀ ਪ੍ਰਕਿਰਿਆ ਦਾ ਹੀ ਇਕ ਹਿੱਸਾ ਹੁੰਦਾ ਹੈ। ਅਜਿਹੇ 'ਚ ਤੁਸੀਂ ਇਕ ਕੱਪ ਗ੍ਰੀਨ ਟੀ ਪੀਂਦੇ ਹੋ ਤਾਂ ਸਰੀਰ ਦਾ ਤਾਪਮਾਨ ਕੁਝ ਵੱਧ ਜਾਂਦਾ ਹੈ।
ਤਾਪਮਾਨ ਦੇ ਵਧਣ ਦਾ ਸਿੱਧਾ ਮਤਲਬ ਹੈ ਕਿ ਕੈਲੋਰੀ ਹੋਰ ਜ਼ਿਆਦਾ ਬਰਨ ਹੋਵੇਗੀ ਅਤੇ ਵਧੇਰੇ ਕੈਲੋਰੀ ਬਰਨ ਹੋਣ ਦਾ ਮਤਲਬ ਹੈ ਭਾਰ ਘਟਣਾ। ਗ੍ਰੀਨ ਟੀ ਮੈਟਾਬੋਲਿਜ਼ਮ ਦੀ ਪ੍ਰਕਿਰਿਆ ਨੂੰ ਹੋਰ ਕਿਰਿਆਸ਼ੀਲ ਬਣਾ ਦਿੰਦੀ ਹੈ। ਇਸ 'ਚ ਮ ੌਜੂਦ ਈ.ਜੀ.ਸੀ.ਜੀ. ਨਾਮੀ ਤੱਤ ਇਸ ਪ੍ਰਕਿਰਿਆ ਲਈ ਜ਼ਿੰਮੇਵਾਰ ਹੁੰਦਾ ਹੈ।
ਅਜਿਹਾ ਨਹੀਂ ਕਿ ਗ੍ਰੀਨ ਟੀ 'ਚ ਕੈਫੀਨ ਦੀ ਮਾਤਰਾ ਨਹੀਂ ਹੁੰਦੀ। ਇਸ ਦੇ ਇਕ ਕੱਪ 'ਚ ਲੱਗਭਗ 30 ਐੱਮ.ਜੀ. ਕੈਫੀਨ ਹੁੰਦੀ ਹੈ। ਇਸ ਦੀ ਵਰਤੋਂ ਨਾਲ ਸਰਗਰਮੀ ਵੱਧ ਜਾਂਦੀ ਹੈ ਅਤੇ ਇਸ ਦਾ ਸਿੱਧਾ ਅਸਰ ਕੰਮ 'ਤੇ ਨਜ਼ਰ ਆਉਂਦਾ ਹੈ। ਅਜਿਹੇ 'ਚ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਗ੍ਰੀਨ ਟੀ ਦੀ ਵਰਤੋਂ ਨਾਲ ਭਾਰ ਘੱਟ ਹੁੰਦਾ ਹੈ ਪਰ ਭਾਰ ਘੱਟ ਕਰਨ ਲਈ ਸਿਰਫ ਅਤੇ ਸਿਰਫ ਗ੍ਰੀਨ ਟੀ ਦੀ ਵਰਤੋਂ ਕਰਨੀ ਜਾਂ ਸਿਰਫ ਇਸੇ ਦੇ ਆਸਰੇ ਬੈਠ ਜਾਣਾ ਸਹੀ ਨਹੀਂ। ਇਸ ਲਈ ਗ੍ਰੀਨ ਟੀ ਦੇ ਨਾਲ-ਨਾਲ ਵਰਕ ਆਊਟ ਵੀ ਜ਼ਰੂਰੀ ਹੈ।
ਬਣਨਾ ਹੈ ਸਭ ਤੋਂ ਖੂਬਸੂਰਤ ਦੁਲਹਨ ਤਾਂ ਕੁੜਮਾਈ ਹੁੰਦਿਆਂ ਅਜ਼ਮਾਓ ਇਹ ਟਿਪਸ
NEXT STORY